BREAKING NEWS
ਪੰਜਾਬ ਸਰਕਾਰ ਨੇ ਰਿਕਾਰਡ ਮਾਲੀਏ, 1,300 ਕਰੋੜ ਰੁਪਏ ਦੇ ਸੜਕੀ ਕੰਮਾਂ ਅਤੇ ਵਿਆਪਕ ਨਾਗਰਿਕ ਸੁਧਾਰਾਂ ਨਾਲ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਲਿਆਂਦੀ ਤੇਜ਼ੀਕੇਜਰੀਵਾਲ ਨੇ ਗੁਜਰਾਤ ਦੇ ਸੀਐਮ ਨੂੰ ਚਿੱਠੀ ਲਿਖ ਕੇ ਮਿਲਣ ਦਾ ਮੰਗਿਆ ਸਮਾਂਨੰਗਲ ਝੀਲ 'ਤੇ ਉੱਤਰੀ ਭਾਰਤ ਦਾ ਪਹਿਲਾ ਗਲਾਸ ਬ੍ਰਿਜ ਬਣੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨਉਹ ਦਿਨ ਦੂਰ ਨਹੀਂ ਜਦੋਂ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਵਿਦਿਆਰਥੀ ਮਿਆਰੀ ਸਿੱਖਿਆ ਲੈਣ ਲਈ ਪੰਜਾਬ ਆਉਣਗੇ: ਮੁੱਖ ਮੰਤਰੀ ਭਗਵੰਤ ਮਾਨਸੂਬੇ ਦੀਆਂ ਮੰਡੀਆਂ ਵਿੱਚ ਬਾਹਰਲੇ ਰਾਜਾਂ ਤੋਂ ਕਣਕ ਦੀ ਵਿਕਰੀ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਬਾਜ਼ ਅੱਖ ਰੱਖੀ ਜਾਵੇ: ਲਾਲ ਚੰਦ ਕਟਾਰੂਚੱਕ882 ਅਦਾਰੇ ਜਾਂਚ ਦੇ ਘੇਰੇ ਵਿੱਚ, ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤੀ ਨਾਲ ਹੁਣ ਤੱਕ 2.02 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾ

ਨੈਸ਼ਨਲ

ਏਸ਼ੀਅਨ ਕਲੀਅਰਿੰਗ ਯੂਨੀਅਨ ਰਾਹੀਂ ਬਾਰਟਰ- ਅਧਾਰਤ ਭੁਗਤਾਨ ਵਿਧੀ ਨੂੰ ਬਾਸਮਤੀ ਚੌਲਾਂ ਦੇ ਬਰਾਮਦ ਦੀ ਸੁਰੱਖਿਆ ਲਈ ਅਪੀਲ:  ਸਾਹਨੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 02, 2026 07:22 PM

ਨਵੀਂ ਦਿੱਲੀ -ਡਾ. ਵਿਕਰਮਜੀਤ ਸਿੰਘ ਸਾਹਨੀ, ਸੰਸਦ ਮੈਂਬਰ (ਰਾਜ ਸਭਾ) ਨੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੂੰ ਪੱਤਰ ਲਿਖ ਕੇ ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਦੇ ਮੱਦੇ ਨਜ਼ਰ ਬਾਸਮਤੀ ਚੌਲਾਂ ਦੇ ਨਿਰਯਾਤਕਾਂ, ਖਾਸ ਕਰਕੇ ਪੰਜਾਬ ਦੇ ਬਰਾਮਦਕਾਰਾਂ ਨੂੰ ਦਰਪੇਸ਼ ਗੰਭੀਰ ਸੰਕਟ ਨੂੰ ਉਜਾਗਰ ਕੀਤਾ ਹੈ। ਡਾ. ਸਾਹਨੀ ਨੇ ਕਿਹਾ ਕਿ ਲਗਭਗ 60 ਲੱਖ ਟਨ ਚੌਲਾਂ ਦੀਆਂ ਖੇਪਾਂ ਇਸ ਸਮੇਂ ਬੰਦਰਗਾਹਾਂ ਅਤੇ ਸਮੁੰਦਰਾਂ ਵਿੱਚ ਫਸੀਆਂ ਹੋਈਆਂ ਹਨ, ਜਿਸ ਕਾਰਨ ਬਰਾਮਦ ਵਿੱਚ ਵੱਡੀਆਂ ਰੁਕਾਵਟਾਂ ਆ ਰਹੀਆਂ ਹਨ। ਹਾਲ ਹੀ ਵਿੱਚ ਦੁਬਈ ਦੇ ਨੇੜੇ ਇੱਕ ਜਹਾਜ਼ 'ਤੇ ਡਰੋਨ ਹਮਲੇ ਦੀਆਂ ਰਿਪੋਰਟਾਂ ਤੋਂ ਬਾਅਦ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ, ਜਿਸ ਨਾਲ ਸ਼ਿਪਮੈਂਟ ਦੀ ਸੁਰੱਖਿਆ ਬਾਰੇ ਗੰਭੀਰ ਚਿੰਤਾਵਾਂ ਪੈਦਾ ਹੋਈਆਂ ਹਨ।ਬਰਾਮਦਕਾਰ ਬਲਾਕ ਕੀਤੀਆਂ ਖੇਪਾਂ, ਦੇਰੀ ਨਾਲ ਭੁਗਤਾਨ, ਵਧਦੇ ਮਾਲ ਭਾੜੇ ਅਤੇ ਬੀਮਾ ਲਾਗਤਾਂ, ਅਤੇ ਭਵਿੱਖ ਦੇ ਵਪਾਰ ਨੂੰ ਪ੍ਰਭਾਵਿਤ ਕਰਨ ਵੱਲ ਵਧਦੀ ਅਨਿਸ਼ਚਿਤਤਾ ਨਾਲ ਜੂਝ ਰਹੇ ਹਨ। ਡਾ. ਸਾਹਨੀ ਨੇ ਏਸ਼ੀਅਨ ਕਲੀਅਰਿੰਗ ਯੂਨੀਅਨ (ਏ.ਸੀ.ਯੂ.)-ਅਧਾਰਤ ਬਾਰਟਰ ਵਿਧੀ ਨੂੰ ਮੁੜ ਸੁਰਜੀਤ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਹੈ, ਜਿਵੇਂ ਕਿ ਪਹਿਲਾਂ ਪੈਟਰੋਲੀਅਮ ਵਪਾਰ ਲਈ ਲਾਗੂ ਸੀ, ਤਾਂ ਜੋ ਪੈਟਰੋਲੀਅਮ ਵਰਗੇ ਦਰਾਮਦ ਦੇ ਵਿਰੁੱਧ ਚੌਲਾਂ ਦੇ ਨਿਰਯਾਤ ਨੂੰ ਆਫਸੈੱਟ ਕਰਕੇ ਭੁਗਤਾਨਾਂ ਦੇ ਨਿਰਵਿਘਨ ਨਿਪਟਾਰੇ ਨੂੰ ਸਮਰੱਥ ਬਣਾਇਆ ਜਾ ਸਕੇ।

ਡਾ. ਸਾਹਨੀ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀ ਵਿਧੀ ਬਰਾਮਦਕਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰੇਗੀ ਅਤੇ ਈਰਾਨ ਵਰਗੇ ਮੁੱਖ ਬਾਜ਼ਾਰਾਂ ਨਾਲ ਵਪਾਰ ਦੀ ਨਿਰੰਤਰਤਾ ਨੂੰ ਯਕੀਨੀ ਬਣਾਏਗੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਰਕਾਰ ਨੂੰ ਵਿੱਤੀ ਸਹਾਇਤਾ, ਵਿਆਜ ਮੁਆਫ਼ੀ, ਲੌਜਿਸਟਿਕਸ ਅਤੇ ਬੀਮਾ ਸਹਾਇਤਾ, ਅਤੇ ਸ਼ਿਪਮੈਂਟ ਲਈ ਵਧੇ ਹੋਏ ਸੁਰੱਖਿਆ ਉਪਾਅ ਵਧਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇਸ ਸੰਕਟ ਦੇ ਨਾ ਸਿਰਫ ਬਰਾਮਦ ਕਾਰਾਂ ਲਈ, ਸਗੋਂ ਕਿਸਾਨਾਂ ਅਤੇ ਬਾਸਮਤੀ ਚੌਲਾਂ ਵਿੱਚ ਭਾਰਤ ਦੀ ਵਿਸ਼ਵਵਿਆਪੀ ਲੀਡਰਸ਼ਿਪ ਲਈ ਵੀ ਦੂਰਗਾਮੀ ਪ੍ਰਭਾਵ ਹਨ ਇਸ ਵਾਸਤੇ ਉਹਨਾਂ ਕੇਂਦਰ ਵੱਲੋਂ ਤੁਰੰਤ ਦਖਲ ਦਿੱਤੇ ਜਾਣ ਦੀ ਮੰਗ ਕੀਤੀ ਹੈ।

Have something to say? Post your comment

 
 
 
 

ਨੈਸ਼ਨਲ

ਸਰਦਾਰਨੀ ਕੁਲਵੰਤ ਕੌਰ ਸਰਪਾਲ ਦੀ ਅੰਤਿਮ ਅਰਦਾਸ ਮੌਕੇ ਸੰਗਤਾਂ ਨੇ ਭੇਂਟ ਕੀਤੀ ਸ਼ਰਧਾਂਜਲੀ

ਫੂਲਕਾ ਚੰਗੇ ਕਾਨੂੰਨਦਾਨ -ਉਨ੍ਹਾਂ ਵੱਲੋਂ ਗਿਰਗਟ ਵਾਂਗ ਰੰਗ ਬਦਲਣ ਦੇ ਅਮਲ ਅਤਿ ਦੁੱਖਦਾਇਕ : ਮਾਨ

ਕੇਂਦਰ ਸਰਕਾਰ ਨੇ ਟਰਾਈ ਨੂੰ ਢਾਂਚੇ ਤੋਂ ਹਟਾ ਕੇ ਟੀਵੀ ਰੇਟਿੰਗ ਨਿਗਰਾਨੀ ਦਾ ਪੂਰਾ ਕੰਟਰੋਲ ਲਿਆ ਆਪਣੇ ਹੱਥ ਵਿੱਚ

ਸੀਬੀਆਈ ਨੇ 3,750 ਕਰੋੜ ਰੁਪਏ ਦੇ ਐਲਆਈਸੀ ਘੁਟਾਲੇ ਵਿੱਚ ਅਨਿਲ ਅੰਬਾਨੀ ਅਤੇ ਆਰਕਾਮ ਵਿਰੁੱਧ ਕੇਸ ਦਰਜ ਕੀਤਾ

ਪ੍ਰਿਯੰਕਾ ਗਾਂਧੀ ਨੇ ਅਸਾਮ ਦੀ 'ਡਬਲ-ਇੰਜਣ' ਸਰਕਾਰ ਦੀ ਕੀਤੀ ਨਿੰਦਾ , ਇਸਨੂੰ 'ਡਬਲ ਗੁਲਾਮੀ' ਮਾਡਲ ਕਿਹਾ

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਦਾ ਵਜਿਆ ਬਿਗਲ, ਸਿਰਸਾ, ਕਾਲਕਾ, ਕਾਹਲੋਂ ਨੇ ਕੀਤਾ ਬੀਬੀ ਰਣਜੀਤ ਦੇ ਦਫਤਰ ਦਾ ਉਦਘਾਟਨ

ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ ਸਿੰਘ ਸਭਾ ਡਰਬੀ ਵਿਖੇ ਹੋਏ ਆਰੰਭ

ਸਾਬਕਾ ਫੌਜੀ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ 'ਤੇ ਰਾਹੁਲ ਗਾਂਧੀ ਨੇ ਉੱਤਰਾਖੰਡ ਸਰਕਾਰ 'ਤੇ ਨਿਸ਼ਾਨਾ ਸਾਧਿਆ

ਨੈਸ਼ਨਲ ਅਕਾਲੀ ਦਲ ਨੇ ਫੀਸਾਂ ਵਿੱਚ ਵਾਧੇ ਅਤੇ ਮਨਮਾਨੀਆਂ ਕਾਰਵਾਈਆਂ ਤੇ ਜਤਾਈ ਨਾਰਾਜ਼ਗੀ, ਅੰਦੋਲਨ ਸ਼ੁਰੂ ਕਰਣ ਦੀ ਦਿੱਤੀ ਧਮਕੀ

ਅਖੰਡ ਕੀਰਤਨੀ ਜੱਥੇ ਵਲੋਂ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਵਿਖ਼ੇ ਸਾਲਾਨਾ ਸਮਾਗਮ ਹੋਏ ਸੰਪੂਰਨ